ਐਡਮਿੰਟਨ, 4 ਅਗਸਤ (ਲਾਟ ਭਿੰਡਰ)-ਪੰਜਾਬ ਸਪੋਰਟਸ ਕਲਚਰਲ ਐਸੋਸੀਏਸ਼ਨ ਆਫ਼ ਅਲਬਰਟਾ ਅਤੇ ਚੜ੍ਹਦਾ ਪੰਜਾਬ ਕਬੱਡੀ ਕਲੱਬ 8ਵਾਂ ਐਡਮਿੰਟਨ ਕਬੱਡੀ ਕੱਪ ਐਡਮਿੰਟਨ ਸ਼ਹਿਰ ਦੇ ਉੱਤਰ ਹਿੱਸੇ ਵਿਚ ਉਚ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉਚ ਚੋਟੀ ਕਬੱਡੀ ਟੀਮਾਂ ਦੇ ਖਿਡਾਰੀ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਕੱਪ ਦੇ ਪ੍ਰਬੰਧਕਾਂ ਅਨੁਸਾਰ ਕਬੱਡੀ ਦੇ ਨਾਲ-ਨਾਲ ਔਰਤਾਂ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸਬੰਧੀ ਹਰਜਿੰਦਰ ਢੇਸੀ, ਅਵਤਾਰ ਸਿੰਘ ਮੋਹੀ, ਪਰਮਿੰਦਰ ਗਰੇਵਾਲ, ਜਸਵਿੰਦਰ ਆਲੀਵਾਲ, ਕੁਲਬੀਰ ਉਪਲ ਅਤੇ ਪੂਰੀ ਟੀਮ ਜੁਟੀ ਹੋਈ ਹੈ।
No comments:
Post a Comment